jump to navigation

Poetry

ਸੁਪਨਾ

ਏਨੇ ਦਿਨਾਂ ਦਾ ਨਹੀ ਸੀ ਤੈਨੂੰ ਤੱਕਿਆ
ਮਨ ਰਹਿੰਦਾ ਸੀ ਕੁਝ ਅੱਕਿਆ-ਅੱਕਿਆ
ਕੱਲ ਦਾ ਤੈਨੂੰ ਦੇਖ ਲਿਆ ਏ
ਅੱਖੀਆ ਨੂੰ ਕੁਝ ਸੇਕ ਲਿਆ ਏ
ਹੁਣ ਤੂੰ ਹਰ ਦਮ ਨਜ਼ਰੀ ਆਉਂਦਾ
ਸੁਪਨੇ ਵਿੱਚ ਆ-ਆ ਜਗਾਉਂਦਾ
ਕਦੇ ਤੂੰ ਭੱਜ ਕੇ ਜੱਫੀ ਪਾਉਂਦਾ
ਕਦੇ ਆ ਕੇ ਪੈਰੀ ਹੱਥ ਲਗਾਉਂਦਾ
……. 25th April, 2010


ਤੇਰੇ ਬਿਨਾਂ ਜੀਣਾਂ ਔਖਾ ਏ

ਅਰਹਾਨ! ਬਿਨਾਂ ਤੇਰੇ, ਵਕਤ ਮੇਰਾ ਕਿੰਞ ਲੰਘਦਾ ਹੈ
ਹਰ ਦਿਨ ਬੀਤਦੇ ਹੋਏ, ਜਾਪਦਾ ਕੁਝ ਸੰਗਦਾ ਹੈ
ਤੇਰੀਆਂ ਗੱਲਾਂ ਦਾ ਘਰ ਵਿੱਚ ਕਦੀ ਹੁੰਦਾ ਸ਼ੋਰ ਸੀ
ਉਸ ਮਾਹੌਲ ਦਾ, ਉਸ ਰੌਲੇ ਰੱਪੇ ਦਾ, ਆਲਮ ਕੁਝ ਹੋਰ ਸੀ
ਹੁਣ ਘਰ ਵਿੱਚ ਸ਼ਾਂਤੀ ਦਾ ਇਹ ਹਾਲ ਹੈ
ਘੜੀ ਦੀ ਟਿਕ-ਟਿਕ ਤੋਂ ਬਿਨਾ, ਕਿਸੇ ਹੋਰ ਆਵਾਜ ਦਾ ਕਾਲ ਹੈ
ਉਦੋਂ ਤੂੰ ਰੌਂਦਾ-ਰੌਂਦਾ, ਬਾਹਰ ਜਾਣ ਦੀ ਜ਼ਿੱਦ ਕਰਦਾ ਸੀ
ਉਂਗਲ ਫੜ ਖਿੱਚਦਾ ਸੀ, ਜਾ ਪੌੜੀਆਂ ਚ’ ਖੜਦਾ ਸੀ
ਪੌੜੀਆਂ ਉਹ ਸੁਨ-ਸਾਨ ਹੇ, ਛਾਇਆ ਪੂਰਾ ਸੁਨਾਟਾ ਹੈ
ਨਾ ਤੇਰੀ ਹੈ ਆਵਾਜ ਗੂੰਜਦੀ, ਨਾ ਦਿਸਦਾ ਭੂੰਡ ਪਟਾਕਾ ਹੈ
ਸ਼ਰਾਰਤਾਂ ਦੀ ਕਮੀ ਖਟਕਦੀ ਹੈ, ਗੱਲਾਂ ਯਾਦ ਤੇਰੀਆਂ ਮੈਂ ਕਰਦਾ ਹਾਂ
ਕਦੇ ਫੋਟੋਵਾਂ ਤੇਰੀਆਂ ਦੇਖਦਾ ਹਾਂ,ਕਦੇ ਖਿਡੌਣੇ ਚਾਰਜ ਕਰਦਾ ਹਾਂ
ਮੇਰੇ ਸਾਹਾਂ ਵਿੱਚ ਤੂੰ ਵੱਸਦਾ ਹੈ, ਖਿਆਲਾਂ ਵਿੱਚ ਭੱਜਦਾ ਰਹਿੰਦਾ ਏਂ
ਮੇਰੀ ਸੀਨੇ ਵਿੱਚ ਤੂੰ ਧੜਕਦਾ ਹੈਂ, ਯਾਦਾਂ ਮੇਰੀਆਂ ਚ’ ਉੱਠਦਾ-ਬਹਿੰਦਾ ਏਂ
ਤੈਨੂੰ ਆਪਣੇ ਨਾਲੋਂ ਦੂਰ ਕਰਕੇ, ਕੀਤਾ ਆਪਣੇ ਆਪ ਨਾਲ ਮੈਂ ਧੋਖਾ ਏ
ਤੇਰੇ ਬਿਨਾ ਜਿੰਦਗੀ ਅਧੂਰੀ ਏ, ਤੇਰੇ ਬਿਨਾਂ ਜੀਣਾਂ ਔਖਾ ਏ ||||

………………..Kuldeep (17th April, 2010) Arhaan has gone to India …It has been one month and one day since he left to meet his grand-parents, chacha-chachi, muskaan di, massi-massad…. and others… and it has been around 3 weeks since I have seen him …. its so tough to live without him,…..

ਨਵਾ ਸਾਲ

ਨਵਾ ਸਾਲ ਇਸ ਵਾਰੀ ਕੁਝ ਖ਼ਾਸ ਹੈ,
ਅਰਹਾਨ ਦੀ ਹੌਂਦ, ਇਕ ਰੂਹਾਨੀ ਅਹਿਸਾਸ ਹੈ |

(1st Jan 2010, needs to be completed)

ਬਲਾਗ ਦਾ ਸਵਾਦ ! ! !

ਸਾਡੇ ਸੌਂਣ ਤੋਂ ਪਹਿਲਾਂ, ਤੇ ਤੇਰੇ ਸੌਂਣ ਤੋਂ ਬਾਅਦ,
ਖ਼ੁਸ਼ ਹੁੰਦੇ ਹਾਂ ਕਰਕੇ,  ਗੱਲਾਂ ਤੇਰੀਆਂ ਸਾਰੀਆਂ ਯਾਦ |
ਉਹ ਸ਼ਰਾਰਤਾਂ ਜੋ ਤੂੰ ਪੂਰੇ ਦਿਨ ਕੀਤਿਆਂ,
ਬੋਤਲਾਂ ਦੁੱਧ ਦੀਆਂ ਤੂੰ ਕਦੋਂ ਤੇ ਕਿੰਝ ਪੀਤੀਆਂ |
ਕਿੰਝ ਤੂੰ ਸੁੱਤਾ ਤੇ ਕਿਵੇਂ ਫਿਰ ਉਠਿਆ,
ਕਿਵੇਂ ਖਲਾਰਾ ਪਾਇਆ ਤੇ ਕੀ ਗੇਟੋਂ ਪਾਰ ਸੁੱਟਿਆ |
ਨਾਈ-ਨਾਈ ਤੇ ਨਾ ਤੇ ਕਿਵੇਂ ਬਾਥਰੂਮ ਵੱਲ ਭੱਜਿਆ,
ਨਹਾਉਂਦਿਆ ਕਿੰਝ ਖੌਰੂ ਪਾਇਆ, ਕਿਵੇ ਨਾਹ-ਧੋ ਸੱਜਿਆ |
ਕਿਹੜੀ ਨਵੀ ਚੀਜ਼ ਤੇ ਅੱਜ ਤੂੰ ਫਿਰ ਚੜਿਆ,
ਕਿਵੇਂ ਸਿਰ ਭਨਾਇਆ, ਜਦੋਂ ਟੇਬਲ ਥੱਲੇ ਵੜਿਆ |
ਨਵੀ ਕੀ ਆਵਾਜ ਕੱਢੀ ਤੇ ਸ਼ਬਦ ਨਵਾ ਕਿਹੜਾ ਬੋਲਿਆ,
ਕਿਹੜਾ ਦਰਵਾਜਾ ਭੇੜਿਆ ਤੇ ਡਰਾਅਰ ਕਿਹੜਾ ਖੋਲਿਆ |
ਕਿੱਦਾਂ ਮੰਮੀ ਦੇ ਤੂੰ ਵੱਢੀਆਂ,  ਚੂੰਡੀਆਂ ਤੇ ਦੰਦੀਆਂ ,
ਕਿਵੇਂ ਅੱਖਾਂ ਮਾਰੀਆਂ ਤੇ ਕਿੰਝ ਜੀਬਾਂ ਕੱਢੀਆਂ |
ਕਿੰਨੀ ਵਾਰੀ ਰੋਇਆ ਤੇ ਕਿੰਨੀ ਵਾਰੀ ਹੱਸਿਆ,
ਕਿੱਦੇ ਕੋਲੋਂ ਡਰਿਆ, ਤੇ ਫਿਰ ਕਿੱਦੇ ਪਿੱਛੇ ਨੱਸਿਆ |
ਕਿੰਝ ਤੂੰ ਦਹੀਂ ਖਾਦਾ ਤੇ ਕਿਵੇਂ ਸੀਰੀਅਲ ਖਿਲਾਰਿਆ,
ਕਿੱਦੇ ਨਾਲ ਲ਼ਾਡ ਕੀਤਾ ਤੇ ਕਿਨੂੰ ਤੂੰ ਮਾਰਿਆ |
ਕਿਵੇ ਮੈਂ ਬਿਆਨ ਕਰਾਂ, ਜੋ ਮਜ਼ਾ ਆਵੇ ਤੇਰੇ ਨਾਲ ਸੌਂਦਿਆਂ,
ਜਦੋਂ ਤੈਨੂੰ ਜੱਫੀ ਪਾਵਾਂ, ਮੈਂ ਨੇੜੇ ਜਿਹੇ ਹੁੰਦਿਆਂ |

ਹਰ ਰੋਜ, ਸਾਡੇ ਸੌਂਣ ਤੋਂ ਪਹਿਲਾਂ, ਤੇ ਤੇਰੇ ਸੌਂਣ ਤੋਂ ਬਾਅਦ,

ਬਲਾਗ ਲਿਖਦਿਆਂ ਸੱਚੀਂ ਮੁੰਡਿਆ,ਆਉਂਦਾ ਬੜਾ ਸੁਆਦ |

………….ਕੁਲਦੀਪ (29 ਦਿਸੰਬਰ, 2009) [Needs little bit of polishing... may do it again after some time]

ਅਰਹਾਨ ਚੰਨਾਂ ! ! !

ਸਾਡੇ ਘਰ ਤੂੰ ਗਿਆਂ ਆ ਚੰਨਾਂ

ਤੇਰੀ ਹਰ ਗੱਲ  ਦਾ ਸਾਨੂੰ ਹੈ ਚਾਅ ਚੰਨਾਂ !

ਦੇਖਿਆ ਤੈਨੂੰ ਜਦੋਂ ਮੈਂ ਪਹਿਲੀ ਵਾਰੀ,

ਰਿਹਾ ਸੀ ਨੱਕ ਚ’ ਉਂਗਲ ਫਸਾ ਚੰਨਾਂ !

ਮਿੰਨੀ ਮਾਂ ਤੇ ਮੈਂ ਸੀ ਪਿਉ ਬਣ ਗਿਆ,

ਦਿੱਤਾ ਸਭ ਕੁਝ ਤੂੰ ਬਦਲਾ ਚੰਨਾਂ !

ਤੈਨੂੰ ਚੁੱਕ ਕੇ ਕਿੰਨੀ ਦੇਰ ਮੈਂ ਰਿਹਾ ਬੈਠਾ,

ਭਾਰ ਤੇਰੇ ਨੇ ਦਿੱਤਾ ਥਕਾ ਚੰਨਾਂ !

ਮਾਂ ਦੀ ਗੋਦੀ ਤੇ ਪਹਿਲੀ ਫੀਡ ਤੇਰੀ,

ਅੱਥਰੂ ਖੁਸ਼ੀ ਦੇ,  ਗਏ ਛਲਕਾ ਚੰਨਾਂ !

ਅੰਦਰ ਗਰਮੀ ਤੇ ਬਾਹਰ ਸੀ ਬਰਫ ਪੈਂਦੀ,

ਤੈਨੂੰ ਦਿੱਤਾ ਸੀ ਜਦ ਨਵ੍ਹਾ ਚੰਨਾਂ !

ਸੌਂਦਿਆਂ ਜਦੋਂ ਤੂੰ ਟੇਡਾ ਪਹਿਲੀ ਵਾਰ ਹੋਇਓਂ,

ਦੇਖਦੇ ਹਰੇ ਟਿਕਟਿਕੀ ਲਾ ਚੰਨਾਂ !

ਪਹਿਲੀ ਮਾਲਿਸ਼, ਜਿਹੜੀ ਮੈਂ ਘਰੇ ਕੀਤੀ,

ਦਿੱਤੀ ਵੀਡੀਉ ਬਲਾਗ ਤੇ ਪਾ ਚੰਨਾਂ !

ਪਲਟੀ ਪਹਿਲੀ ਤੇਰੀ ਸੀ ਕਿੰਨੀ ਸੋਹਣੀ,

ਕੱਢਿਆ ਹੱਥ ਤੂੰ ਜ਼ੋਰ ਲਗਾ ਚੰਨਾਂ !

ਦਾਦੀ ਨਾਲ ਤੂੰ ਖਿੜ ਕੇ ਜਦੋਂ ਹੱਸਿਓਂ,

ਰਿਹਾ ਸੀ ਰਾਕਰ ਚ’ ਐਸ਼ ਮਨਾ ਚੰਨਾਂ !

ਲੱਖ ਆਵਾਜਾਂ ਤੇ ‘ਉੱਗੂ’ ਸੀ ਸ਼ਬਦ ਪਹਿਲਾ,

ਨਵੀ ਭਾਸ਼ਾ ਸੀ ਰਿਹਾ ਬਣਾ ਚੰਨਾਂ !

ਰਿੜਨ ਤੋਂ ਪਹਿਲਾਂ ਜਦੋਂ ਤੂੰ ਬੈਠਣ ਲੱਗਿਓਂ,

ਲੱਤਾਂ ਚੌਂਕੜੀ ਚ’ ਲਈਆਂ ਫਸਾ ਚੰਨਾਂ !

ਹਰਕਤਾ ਤੇਰੀਆਂ ਨੇ ਜਿਵੇਂ ਕਰਿਸ਼ਮਾ ਕੋਈ

ਮਜਾ ਜਿੰਦਗੀ ਦਾ ਰਿਹਾ ਹੈ ਆ ਚੰਨਾਂ !!!

……………….kuldeep (August, 29th, 2009)

ਸੁੱਤਾ ਅਰਹਾਨ

ਸੁੱਤੇ ਅਰਹਾਨ ਦੇ ਚਿਹਰੇ ਤੇ, ਮਾਸੂਮੀ ਹੈ ਡਾਢੀ ਛਾਈ ਹੁੰਦੀ,
ਅੱਖਾਂ ਬੰਦ ਤੇ ਖਿੜੀਆਂ ਪਲਕਾਂ, ਗੁਲਾਬੀ ਬੁੱਲਾਂ ਚੋ’ ਲਾਲ ਵਗਾਈ ਹੁੰਦੀ | |
ਗੋਲ ਗੱਲਾਂ ਤੇ ਨੂਰ ਕੁਝ ਇੰਝ ਜਾਪੇ, ਚੜਦੇ ਸੂਰਜ ਦੀ ਜਿੰਵੇ ਰੌਸ਼ਨਾਈ ਹੁੰਦੀ,
ਫੀਨੇ ਨੱਕ ਦੀ ਬਣਤਰ ਮੈਂ ਕੀ ਦੱਸਾਂ, ਜਿਵੇਂ ਸਪੈਸ਼ਲ ਕਿਸੇ ਘੜਾਈ ਹੁੰਦੀ | |
ਚੰਦ-ਕਾਰ ਭਰਵੱਟਿਆਂ ਦੇ ਕੀ ਕਹਿਣੇ, ਮੱਥੇ ਦੇ ਵਾਲਾਂ ਤੇ ਮੈਂ ਨਜ਼ਰ ਟਿਕਾਈ ਹੁੰਦੀ,
ਗੋਲ ਸ਼ਕਲ ਤੇ ਠੋਡੀ ਚ’ ਡੂੰਘ ਤੇਰੇ, ਰੱਬ ਨੇ ਵਿਹਲੇ ਬੈਠ ਬਣਾਈ ਹੁੰਦੀ | |
ਗੰਜੇ ਸਿਰ ਕਰਕੇ ਕੰਨ ਨੇ ਝੱਟ ਲੱਬਦੇ, ਲੰਬੇ ਵਾਲਾਂ ਨਾਲ ਸੀ ਬੜੀ ਔਖਆਈ ਹੁੰਦੀ,
ਕਾਠੀ ਧੌਣ ਤੇ ਮੂੰਹ ਹੀ ਬਾਹਰ ਹੁੰਦਾ,
ਬਾਕੀ ਦੇਹ ਤੂੰ ਚਾਦਰ ਚ’ ਲੁਕਾਈ ਹੁੰਦੀ | |
ਤੈਨੂੰ ਚੁੰਮਾਂ ਤੇ ਤੂੰ ਹਿੱਲ ਪੈਂਦਾਂ, ਪਰ ਚਿਹਰੇ ਤੇ ਤੂੰ ਮੁਸਕਰਾਹਟ ਸਜ਼ਾਈ ਹੁੰਦੀ,
ਟੇਡਾ ਹੁਦਿੰਆ ਤੂੰ ਨੇੜੇ ਹੋਰ ਜੁੜ ਜਾਣਾਂ, ਤੈਨੂੰ ਘੁੱਟ ਕੇ ਜੱਫ਼ੀ ਮੈਂ ਪਾਈ ਹੁੰਦੀ……….

…………………….Kuldeep (21st August, 2009)

ਅਰਹਾਨ ਦੇ ਰੰਗ

ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
9 ਮਹੀਨੇ ਤੋਂ 10 ਦਿਨ ਉੱਤੇ, ਸ਼ਾਮ ਦਾ ਵੇਲਾ, ਠੰਡੀ ਰੁੱਤੇ…
ਘੰਟੇ ਦੀ ਸੈਰ, ਹੱਥ ਵਿੱਚ ਜੁੱਤੇ, ਤਿੱਖੀਆਂ ਦਰਦਾਂ, ਨਾ ਭੋਰਾ ਸੁੱਤੇ…
ਡਾਢੀ ਇਸ ਉਡੀਕ ਚ’, ਕੁਝ 24 ਕੁ ਘੰਟੇ ਲੰਘਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
ਤੇਰੀ ਪਹਿਲੀ ਸੂਰਤ ਤੇ ਮੈਂ ਪਹਿਲੀ ਵਾਰੀ ਜਾਵਾਂ…..
Operation theatre ਵਿੱਚ ਜੀ ਕਰੇ, ਮੈਂ ਖੁੱਲ ਕੇ ਭੰਗੜੇ ਪਾਵਾਂ….
ਸੁੱਜੇ ਮੂੰਹ ਵਾਲੇ ਇਸ ਬਲੂੰਗੜੇ ਨੂੰ ਮੈਂ ਖਿੱਚ-ਖਿੱਚ ਸੀਨੇ ਲਾਵਾਂ….
ਇਸਦੇ ਸਾਰੇ ਵੱਡ-ਵੱਡੇਰੇ ਤੂੰ  ਬੁਲਾ ਲਿਆ ਅੱਜ ਕਾਵਾਂ….
ਦੂਰ ਦੁਰਾਡੇ ਸਾਰੇ ਬੈਠੇ, ਕਿਵੇਂ ਕੋਈ ਸੱਦ ਲਿਆਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
ਬੱਚਾ ਸਾਂਭਣ ਦਾ ਚੱਜ ਵੀ ਹੌਲੀ-ਹੌਲੀ ਆ ਜਾਂਦਾ ਏ….
ਇਹ ਆ-ਊ ਕਰਦਾ, ਪਰ ਆਪਣੀ ਗੱਲ ਸਮਝਾ ਜਾਂਦਾ ਏ….
ਕਦੀ-ਕਦੀ ਹੀ ਨਖਰੇ ਕਰਦਾ, ਪਰ ਉਂਝ ਸਭ ਕੁਝ ਖਾ ਲੈਂਦਾ ਏ..
ਰਾਤ ਨੂੰ ਬਹੁਤਾ ਸੁੱਤਾ ਰਹਿੰਦਾ, ਹੱਸ-ਖੇਡ ਕੇ ਦਿਨ ਲੰਘਾ ਲੈਂਦਾ ਏ..
ਦਿਨ ਮਸਤੀ ਵਿੱਚ ਕਿਵੇਂ ਨਾ ਲੰਘੇ, ਇੱਕ ਛੱਡੇ ਤਾਂ ਦੂਜਾ ਮੌਢੇ ਜਾ ਚੜਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
Jump ਕਰਨ ਦਾ ਸ਼ੌਕ ਹੈ ਇਸਨੂੰ ਤੇ ਕਦੀ ਇਹ ਕਾਰ ਭਜਾਏ..
ਨਵੇਂ-ਨਵੇਂ ਇਹ ਪੋਜ ਬਣਾਏ, ਮਾਡਲਾਂ ਵਾਂਗ ਫੋਟੋ ਖਿਚਵਾਏ…
ਖੜੇ ਹੋਣ ਦੀ ਕੋਸਿਸ਼ ਕਰਦਾ, ਲੱਤਾਂ ਦੇ ਜੋਰ ਤੇ ਰਿੜਦਾ ਜਾਏ
ਜ਼ਰਾ ਵੀ ਨਹੀ ਇਹ ਟਿਕ ਬਹਿੰਦਾ, ਰੋਜ ਕੋਈ ਨਵੀ ਕਰਾਮਾਤ ਦਿਖਾਏ…

ਸ਼ਰਾਰਤਾਂ ਜੇ ਫਿਰ ਤੂੰ ਨਾ ਕਰੇ, ਕਿਵੇਂ ਕੋਈ ਬਲਾਗ ਚ’ Entry ਪਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
ਅੱਜ ਤੇਰਾ ਹੈ ਮੁੰਡਣ ਮੱਖਣਾ, ਤੇ ਤੂੰ ਕਿਵੇਂ ਪਿਆਂ ਕੁਰਲਾਏਂ….
5-10 ਮਿੰਟ ਦੀ ਗੱਲ ਏ ਸਾਰੀ, ਤੇ ਤੂੰ ਡਾਢਾ ਸਿਰ ਹਿਲਾਏਂ….
ਚਾਰ ਜਾਣੇ ਤੇਰੇ ਅੱਗੇ-ਪਿੱਛੇ, ਫਿਰ ਤੂੰ ਦੱਸ ਕਿਊਂ ਘਬਰਾਏਂ…
ਸਮਝ ਗਿਆ ਤੂੰ ਗੱਲ ਅਸਾਡੀ, ਅੱਥਰੂ ਸਾਰੇ ਦੂਰ ਭਜਾਏਂ….
ਕਿਵੇਂ ਸਭ ਵੱਲ ਬਿੱਟ-ਬਿੱਟ ਝਾਕੇ, ਹੁਣ ਚੁੱਪ-ਚਾਪ ਬੈਠਾ ਟਿੰਡ ਕਰਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |

…………..Kuldeep, 16th August, 2009) …………. on his Mundan Ceremony

ਸਾਡੀ ਨਵੀ ਸਵੇਰ

ਤੜਕੇ ਸਾਰ ਹੈ ਕੰਬਲ ਹਿਲਦਾ…
ਉੱਠਦਾ ਅਰਹਾਨ ਜਿੰਵੇ ਫੁੱਲ ਕੋਈ ਖਿਲਦਾ |
ਢੇਰ ਸਾਰੀਆਂ ਆਕੜਾਂ, ਬੁੱਲਾਂ ਤੇ ਹਾਸੇ…
ਨੇੜੇ ਆ ਜੁੜਦਾ, ਵੱਟ ਕੇ ਪਾਸੇ |
ਸੋਚੀਏ ਅਸੀਂ ਕੋਈ ਚਮਤਕਾਰ ਜਿਹਾ ਹੋ ਜੇ….
ਥੋੜੀ ਦੇਰ ਕਿਤੇ ਹੋਰ ਇਹ ਸੌਂ ਜੇ|
ਆਸ ਇਹ ਬਹੁਤੀ ਦੇਰ ਨਹੀ ਰਹਿੰਦੀ….
ਰਾਜੇ ਅਰਹਾਨ ਦੀ ਮੰਨਣੀ ਪੈਂਦੀ |
ਕੋਲ ਪਿਆ ਜਿਹੜਾ ਨਹੀਂ ਉੱਠਦਾ…
ਹੱਥਾਂ ਪੈਰਾਂ ਨਾਲ ਸਿਰਫ ਉਸੇ ਨੂੰ ਕੁੱਟਦਾ |
ਨੱਕ – ਬੁੱਲ ਖਿਚਕੇ, ਨਹੂੰ ਚੁਬੋ ਕੇ….
ਗੱਲਾਂ ਮਾਰੇ, ਚੁੱਸਤ-ਦਰੁਸਤ ਹੋ ਕੇ |
ਜੀ ਕਰੇ ਪਈ ਆਪਾ ਬੈਡ ਤੋਂ ਕਦੇ ਨਾ ਹਿਲੀਏ..
ਆਖੇ ਅਰਹਾਨ ਚਲੋ ਹੁਣ ਦਾਦਾ-ਦਾਦੀ ਕੋਲ ਚੱਲੀਏ|
ਡਾਇਪਰ ਬਦਲਣ ਜਾਂ ਦੁੱਧ ਬਣਾਉਣ ਚ’
ਲਾਉਣ ਨਾ ਇਹ ਦਿੰਦਾ ਦੇਰ…
ਇਹ ਹੈ ਸਾਡੀ ਨਵੀ ਸਵੇਰ | | |
ਇਹ ਹੈ ਸਾਡੀ ਨਵੀ ਸਵੇਰ | | |

……………….kuldeep (July 24th, 2009)

ਅਰਹਾਨ ਦੇ ਨਜ਼ਾਰੇ !

ਅਰਹਾਨ ਦੇ ਨਜ਼ਾਰੇ….

ਲਉ ਤੁਸੀਂ ਦੇਖੋ ਸਾਰੇ….

ਮੇਰਾ ਇਹ ਜੀ ਕਰੇ

ਅਰਹਾਨ’  ਤੈਨੂੰ ਹੁਣੇ ਚੁੱਕਣ ਨੂੰ, ਮੇਰਾ ਦਿਲ ਕਰੇ,
ਬੇਬਸੀ ਤੇ ਵਿਚਲੀ ਦੂਰੀ ਦਾ ਪਰ ਬੰਦਾ ਕੀ ਕਰੇ….
ਉੱਡਂਣ ਖਟੋਲਾ ਹੋਵੇ ਕੋਲ, ਅੱਜ ਮੇਰਾ ਇਹ ਜੀ ਕਰੇ,
ਉੱਡ ਆਵਾਂ ਮੈਂ ਤੇਰੇ ਕੋਲ, ਤੇ ਤੂੰ ਮੇਰੀ ਗੋਦੀ ਆ ਚੜੇਂ….

…..1st june, 2009 (’ਸੋਨੂੰ’ ਮਾਮੇਂ ਦੀਆਂ ਗੱਲਾਂ ਤੋਂ ਪ੍ਰਰਿਤ ਹੋ ਕੇ)

ਨਾਮ ਇਸਦਾ ਅਰਹਾਨ  ਹੈ

ਅਰਹਾਨ ਹੋਣ ਦੀ ਤੁਹਾਨੂੰ ਬਹੁਤ-ਬਹੁਤ ਵਧਾਈ ਹੈ…
ਸੁੱਖਾਂ ਨਾਲ ਪੰਜ ਸਾਲਾਂ ਬਾਦ ਇਹ ਘੜੀ ਆਈ ਹੈ
ਵੈਬ-ਕੈਮ ਇਧਰ ਕਰ ਮੁੰਡਾ ਤਾਂ ਵਿਖਾਇਉ ਜ਼ਰਾ…
ਅਰਹਾਨ ਨਾਮ ਦਾ ਕੀ ਹੈ ਮਤਲਬ ਸਾਨੂੰ ਸੁਣਾਇਉ ਜ਼ਰਾ
ਲਉ ਕੁਰਸੀਆਂ ਨੇੜੇ ਖਿੱਚ ਲਉ, ਮੈਂ ਵੈਬ-ਕੈਮ ਚਲਾਉਂਣਾ ਹਾਂ..
ਅਰਹਾਨ ਨਾਮ ਦਾ ਮਤਲਬ ਵੀ ਮੈਂ ਖੋਲ ਕੇ ਸੁਣਾਉਣਾ ਹਾਂ

ਅਰਬੀ ਇਹ ਨਾਮ ਹੈ ਤੇ ਅਰਥ ਇਸਦਾ ‘ਕਿੰਗ’ ਹੈ….
ਰਾਜਾ ਹੈ, ਮਹਾਰਾਜਾ ਹੈ, ਬਾਦਸ਼ਾਹ ਹੈ, ਇਹ ਸਾਡਾ ਸਿੰਘ ਹੈ
ਰਾਜਾ ਸਾਡੀ ਜਿੰਦਗੀ ਦਾ, ਬੰਦਗੀ ਦਾ, ਨਵੀਆਂ ਤਰੰਗਾਂ ਦਾ….
ਰਾਜਾ ਸਾਡੀਆਂ ਸਦਰਾਂ ਦਾ, ਉਮੀਦਾਂ ਦਾ, ਜਾਗੀਆਂ ਉਮੰਗਾ ਦਾ
ਦਾਦੀ ਦਾ ਇਹ ਹੈ ਲਾਡਲਾ, ਤੰਗ ਜਿਸਨੂੰ ਕਰਦਾ….
ਗੋਦੀ ਜਿਸਦੀ ਚੜਦਾ, ਪਿਆਰ ਬੜਾ ਕਰਦਾ, ਵਾਲ ਜਿਸਦੇ ਫ਼ੜਦਾ
ਮੰਮੀ ਦਾ ਇਹ ਹੈ ਕੁੱਕੜ, ਤੜਕੇ ਸਾਰ ਉੱਠਦਾ……
ਐਂ-ਐਂ, ਉੱਗੂ-ਉੱਗੂ ਕਰਦਾ, ਲਾਲਾਂ ਇਹ ਸੁੱਟਦਾ, ਬੁੱਲੇ ਹੈ ਲੁੱਟਦਾ
ਪਾਪਾ ਦਾ ਇਹ ਯਾਰ ਹੈ, ਜੋ ਬੋਲੀ ਇਸਦੀ ਜਾਣਦਾ…
ਗੱਲਾਂ ਇਹ ਮਾਰਦਾ, ਮੋਢੇ ਚੱੜ ਘੁੰਮਦਾ, ਮੌਝਾਂ ਹੈ ਮਾਣਦਾ
ਮਾਮੇਂ-ਮਾਮੀਂ ਦਾ ਘੋਗੜ, ਤੇ ਮਾਸੀ ਦਾ ਇਹ ਗੋਲੂ ਹੈ…
ਚਾਚੇ ਦਾ ਭਤੀਜ, ਚਾਚੀ ਵਰਗਾ ਸੋਹਣਾ ਸਾਡਾ ਇਹ ਭੋਲੂ ਹੈ
ਦਾਦੇ ਦਾ ਇਹ ਹੈ ਦੁਲਾਰਾ, ਭੂਆ ਦਾ ਇਹ ਸ਼ੈਤਾਨ ਹੈ
ਨਾਨੇ-ਨਾਨੀ ਦਾ ਪੁੱਤ, ਨੈਟ ਚੱਲਣ ਦੀ ਉਡੀਕ ਚ’ ਪਰੇਸ਼ਾਨ ਹੈ,
ਆਰੀਅਨ ਦਾ ਨਿੱਕੜਾ, ਸਾਡਾ ਇਹ ਭਗਵਾਨ ਹੈ ,
ਮੁਸਕਾਨ ਦਾ ਹੈ ਪਿਆਰਾ ਵੀਰਾ, ਨਾਮ ਇਸਦਾ ‘ਅਰਹਾਨ’ ਹੈ | | | |

……………………………………………..ਕੁਲਦੀਪ ( 25 ਮਈ , 2009)
Today is the 100th day of Arhaan’s presence in our life…. and how amazingly time has passed……

ਢੇਰ ਸਾਰਾ ਪਿਆਰ…..

ਕਿੱਨਾਂ ਸੋਹਣਾ ਲੱਗੇ ਅਰਹਾਨ ਬੇਟਾ ਹੱਸਦਾ,
ਸਾਡੇ ਦਿਲਾਂ ਦੇ ਵਿੱਚ ਹਮੇਸ਼ਾਂ ਰਹੇ ਵੱਸਦਾ |
ਤੈਨੂੰ ਲੱਗੇ ਨਾ ਕਿਸੇ ਦੀ ਵੀ ਨਜ਼ਰ ਸੋਹਣਿਆ,
ਤੈਨੂੰ ਮਿਲਣ ਲਈ ਅਸੀ ਹਾਂ ਬੇਤਾਬ ਸੋਹਣਿਆ |
ਪੜ ਕੇ ਬਲਾਗ ਤੇਰਾ, ਖਿੜ ਜਾਂਦਾ ਮਨ ਮੇਰਾ,
ਸੋਹਣਾ ਮੇਰਾ ਯਾਰ,
ਸਾਡੇ ਵੱਲੋਂ ਤੈਨੂੰ ਢੇਰ ਸਾਰਾ ਪਿਆਰ…..

……..ਪਰਦੀਪ ਚਾਚੂ (18th May, 2009)

ਅਰਹਾਨ ਕੀ ਬਣ ਜਾਊ ?????

ਇਹ ਤਾਂ ਸਭ ਨਾਲ ਗੱਲਾਂ ਕਰਦਾ….
ਬਿਜ਼ਨਸਮੈਨ ਬਣ ਜਾਊ, ਪੈਸੇ ਕਮਾਊ ||
ਸਭ ਕੁਝ ਬੜੇ ਧਿਆਨ ਨਾਲ ਵੇਖਦਾ….
ਲੱਗਦਾ ਕੁਝ ਨਵਾ ਲੱਭ ਕੇ ਲਿਆਊ ||
ਇਹ ਤਾਂ ਹੁਣੇ ਉੱਠਣ ਨੂੰ ਫਿਰਦਾ….
ਰਾਕਟ ਉਡਾਊ, ਪੁਲਾੜ ਚ’ ਜਾਊ ||
ਰੌਕਰ ਚ’ ਬੈਠਾ, ਕੁਰਸੀ ਨਹੀ ਛੱਡਦਾ….
ਨੇਤਾ ਬਣ ਕੇ ਦੇਸ਼ ਚਲਾਊ||
ਸ਼ਰਟ ਆਪਣੀ ਹਮੇਸ਼ਾ ਚੱਕਦਾ ਰਹਿੰਦਾ..
ਬਾਡੀ-ਬਿਲਡਰ ਬਣ ਬਾਡੀ ਦਿਖਾਊ ||
ਵੱਡਾ ਹੋ ਕੇ ਜੋ ਹੈ ਇਹਨੇ ਬਣਨਾ…
ਇਸਦੀ ਮਿਹਨਤ ਤੇ ਰੱਬ ਬਣਾਊ||
ਹਾਲੇ ਤਾਂ ‘ਅਰਹਾਨ’ ਐਸ਼ਾਂ ਕਰਦਾ….
ਮੌਝ ਮਸਤੀ ਚ’ ਦਿਨ ਲੰਘਾਊ ||

…………. ਕੁਲਦੀਪ (May 15, 2009), PS: Arhaan is 3 months old today

ਮੇਰੇ ਹੋਣ ਵਾਲੇ ਬੱਚੇ ਦੇ ਨਾਂ…

ਤੇਰੀ ਆਮਦ ਤੋਂ ਪਹਿਲਾਂ ਮੈਂ ਤੇਰੀਆਂ ਕਈ ਤਸਵੀਰਾਂ ਘੜੀਆਂ ਸਨ,
ਘੁੰਗਰਾਲੇ ਵਾਲ ਤੇ ਚਮਕਦੀਆਂ ਅੱਖਾਂ ਇਕ ਗੋਲ ਚਿਹਰੇ ਤੇ ਜੜੀਆਂ ਸਨ |
ਫੀਨਾ ਨੱਕ, ਤੇ ਗੋਰਾ ਰੰਗ ਲੱਗਦਾ ਸੀ ਤੇਰਾ ਹੋਵੇਗਾ,
ਵਿਚੋਂ ਡਰ ਇਹ ਲੱਗਦਾ ਸੀ ਮੇਰਾ ਬੱਚਾ ਮੇਰੇ ਵਾਗੂੰ ਘੋੜੇ ਵੇਚ ਕੇ ਸੌਂਵੇਗਾ |
ਹੱਥ ਪੈਰ ਤੇਰੇ ਨਿੱਕੇ-ਨਿੱਕੇ, ਸੋਹਣ-ਸੁਣੱਖੇ ਲੱਗਦੇ ਸੀ,
ਤੇਰੇ ਪਿਆਰੇ-ਖਿਆਲੀ ਚਿਹਰੇ ਦਿੱਲ ਮੇਰੇ ਨੂੰ ਠੱਗਦੇ ਸੀ |
ਕੱਦ ਕਾਠ ਹੋਵੇ ਓੱਚਾ ਲੰਮਾ, ਮਨ ਮੇਰਾ ਇਹ ਲੋਚਦਾ ਸੀ,
ਬਹੁਤੇ ਛੋਟੇ ਨੂੰ ਚੱਕਣਾ ਔਖਾ ਹੋਓ, ਦਿਲੋ-ਦਿਲ ਮੈਂ ਸੋਚਦਾ ਸੀ |
ਮੇਰਾ ਬੱਚਾ ਜਦੋਂ ਨਰਸ ਫਿਰ ਮੇਰੇ ਹੱਥ ਫੜਾਵੇਗੀ,
ਮੰਮੀ ਦੀ ਜਾਂ ਪਿਓ ਤੇਰੇ ਦੀ, ਸੂਰਤ ਕਿਸਦੀ ਨਜਰੀ ਆਵੇਗੀ ??

…………… ਕੁਲਦੀਪ (ਜਨਵਰੀ 26, 2009)

My Names in Different Languages

Arhaan Sareen.. English

अरहान सरीन ..Hindi

অরহান সরীন ..Bangla

અરહાન સરીન ..Gujrati

ਅਰਹਾਨ ਸਰੀਨ ..Punjabi

Urdu……ارحان سرن

అరహాన సరీన.. Telugu

அரஹாந ஸரீந.. Tamil

Comments»

1. Harmeet - May 21, 2009

Beautiful poetry dear Sareen..God bless Arhaan.

2. mama and mami - May 31, 2009

fantastic words written to express thoughts.
eh sab kavita pad,
mera dil arhaan chukan nu kare,
par ki kariye is samunder ne door karte,
aaj kite mere kol hove udankhatola,
pahoonch jaian asi arhaan kol,
bas aapnia aakhan band karke.

3. Raju Maasi - June 26, 2009

good ,saarae kavi ikathae hoyae nae family vich , lagda maenoo vee kuch likhna paena hahhahhahahhahahahhahha

4. avinoor - July 26, 2009

wow!! man gaye arhaan tere daddy nu…perfect all rounder hai…

5. Neena - December 12, 2009

Arhaan, tere bapu de poetry par ke ta najare aa gai,
kive dassa, mai ta sab kuchh vekhia c jado bhrawa tusi aai,
teri mata atte tera bapu ta vekh vekh khush ho gai,
meri v khushi da tikana nahi c,bqj tere dadi menu jumevari de gai!!!
tere nal ta andro hi atte pichhle janam da kuchh rista lagda hai,
rab kare jindhgi wich khushia atte tarakkia mannai,
meria duwawa hamesha nall tere………………..

6. reena n sunint - January 1, 2010

hello mam te sir..
poetry bahut mazedar si..arhaan diyan harkatan vich main armaan hi dikh riha si..kaash main vi kade tuhadi tara armaan diyan pyarian pyarian movements nu shabada vich pro sakdi..par ithe hath thoda tang hai..arhaan is very very sweet..god bless him..baki sany je password da pata chal janda taan asin vi usde video te snaps dekh lende..

7. Kanwaljit Singh Dhudike - April 2, 2010

Dear Kuldeep Sareen,
It is wonderful Idea to document the moments. Keep it up. All the incidents narrated are very good and very intimate.I Wish May God Bless Arhaan with Thousand Times more Blessings which you wish.
One request : Let he Learn the Reading and Writing of Punjabi Language also, the Language in which all his elders used to think, speak and write their thoughts. Simply he should be able to Read all which you are writing. It will be tough but will not be entirly impossible. Again wishing Arhaan the Best of the World.

Kanwaljit Singh Dhudike

8. a - April 25, 2010

I miss u too papa… love u…

9. Parminder Singh - February 17, 2011

Hello Dear Sareen…

I have no words to express my feelings about the idea n efforts u r putting for all this. I am going through arhaan’s site after a long time. Simply I can say – Fantastic! Outstanding! Wonderful! Beautiful! te hor pata ni ki ki…

May GOD Shower HIS Blessing on Arhaan!!!

kapil bedi - February 18, 2011

bhut vdiya likhya veer g i like it………….


Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s

Follow

Get every new post delivered to your Inbox.